Description
ਅੱਖੀ ਡਿੱਠੇ ਤੇ ਹੰਡੀਂ-ਹੰਡਾਏ ਹਾਲ
ਮਨੁੱਖ ਅਤੇ ਇਤਿਹਾਸ ਦਾ ਗੂੜਾ ਰਿਸ਼ਤਾ ਹੈ ਅਤੇ ਸ਼ਾਇਦ ਇਸੇ ਕਰਕੇ ਇਤਿਹਾਸ ਦੇ ਬਹੁਤ ਸਾਰੇ ਰੂਪ ਮਿਲਦੇ ਹਨ। ਕਈ ਵਾਰ ਇਤਿਹਾਸ ਕਿਸੇ ਸਮੂਹ ਦੀ ਸਾਂਝੀ ਯਾਦ ਵਿੱਚੋਂ ਆਪਣੇ ਨਕਸ਼ ਤਰਾਸ਼ ਦਾ ਹੈ ਤੇ ਕਈ ਵਾਰ ਇਹ ਕਿਸੇ ਵਿਸ਼ੇਸ਼ ਪ੍ਰਤਿਭਾ ਦੇ ਸਾਖੀਕਾਰ ਵਜੋਂ ਕਾਰਜਸ਼ੀਲ ਹੋਣ ਉੱਤੇ ਹੋਂਦ ਵਿੱਚ ਆ ਜਾਂਦਾ ਹੈ। ਆਧੁਨਿਕ ਸਮਾਜਾਂ ਵਿੱਚ ਤੱਥ ਅਧਾਰਤ ਵਿਗਿਆਨਿਕ ਇਤਿਹਾਸ ਨੇ ਮਹੱਤਵਪੂਰਨ ਥਾਂ ਬਣਾਈ ਹੈ। ਪਰ ਸਿੱਖ ਅਨੁਭਵ ਅਤੇ ਇਤਿਹਾਸ ਦਾ ਰਿਸ਼ਤਾ ਦੁਨੀਆਂ ਦੇ ਪ੍ਰਚੱਲਤ ਮਾਡਲਾਂ ਦਾ ਮੁਥਾਜ ਨਹੀਂ ਹੈ ਅਤੇ ਅਸਲੋਂ ਹੀ ਨਿਵੇਕਲੇ ਅੰਦਾਜ਼ ਵਿੱਚ ਇਤਿਹਾਸ ਸਿਰਜਦਾ ਅਤੇ ਉਸ ਪ੍ਰਤੀ ਆਪਣਾ ਹੁੰਗਾਰਾ ਦਿੰਦਾ ਹੈ ਸਿੱਖ ਇਤਿਹਾਸ ਵਿੱਚ ਜਿੱਥੇ ਸਾਂਝੀ ਸਿੱਖ ਜਾਤ ਦਾ ਮਹੱਤਵ ਹੈ ਉੱਥੇ ਸਾਖੀਆਂ ਰਾਹੀਂ ਪੇਸ਼ ਹੁੰਦੇ ਇਤਿਹਾਸਿਕ ਅਨੁਭਵ ਦਾ ਵੀ ਅਧਿਆਤਮਕ ਮਹੱਤਵ ਹੈ ਅਤੇ ਜਾਂ ਫਿਰ ਕਿਸੇ ਇਤਿਹਾਸਿਕ ਮੁਹਿੰਮ ਵਿੱਚ ਸ਼ਾਮਿਲ ਵਿਅਕਤੀਆਂ ਵੱਲੋਂ ਬਿਆਨ ਕੀਤੇ ਸਾਦਾ-ਚਿਤ ਇਤਿਹਾਸ ਦਾ ਵਧੇਰੇ ਮਹੱਤਵ ਹੈ।
ਭਾਈ ਰਾਜ ਸਿੰਘ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਸਿੱਖਾਂ ਵੱਲੋਂ ਲੜੇ ਗਏ ਸੰਘਰਸ਼ ਵਿੱਚ ਨਿਜੀ ਤੌਰ ਤੇ ਸ਼ਾਮਿਲ ਜਿਓੜਿਆਂ ਵਿੱਚੋਂ ਇੱਕ ਹਨ ਭਾਵੇਂ ਉਹ ਇਤਿਹਾਸ ਦੀ ਵਿਦਾ ਵਿੱਚ ਨਿਪੁੰਨ ਇਤਿਹਾਸਕਾਰ ਨਹੀਂ ਹਨ ਪ੍ਰੰਤੂ ਉਹਨਾਂ ਨੇ ਹੱਡੀ ਹੰਡਾਏ ਸੱਚ ਨੂੰ ਬਹੁਤ ਹੀ ਸਾਦਗੀ ਅਤੇ ਸਧਾਰਨ ਵਾਰਤਕ ਅਤੇ ਕਾਵਿਕ ਰੂਪ ਵਿੱਚ ਬਿਆਨ ਕੀਤਾ ਹੈ। ਉਹਨਾਂ ਨੇ ਜੰਗ ਲਈ ਮਚਲਦੇ ਚਾਅ ਜੋਸ਼ ਅਤੇ ਨਾਲ ਹੀ ਇਕ ਵਜਦ ਪੂਰਨ ਠਰ੍ਹੰਮਾ ਪਾਠਕ ਨੂੰ ਸਿੱਖ ਕਿਰਦਾਰ ਦੇ ਜੰਗ ਨਾਲ ਰਿਸ਼ਤੇ ਅਤੇ ਜੰਗ ਦੌਰਾਨ ਉਹਦੇ ਵਿਹਾਰ ਦੀ ਉਚਾਈ ਦੇ ਉਸ ਅਣਕਹੇ ਸੱਚ ਨਾਲ ਜੋੜਦਾ ਹੈ।
ਛੋਟੇ ਆਕਾਰੀ ਇਸ ਦਸਤਾਵੇਜ ਵਿੱਚ ਭਾਈ ਰਾਜ ਸਿੰਘ ਨੇ ਖਾੜਕੂ ਸੰਘਰਸ਼ ਦੇ ਇਤਿਹਾਸਿਕ ਆਦਰਸ਼ ਦੀ ਪੇਸ਼ਕਾਰੀ ਕਰਨ ਵਾਲੇ ਉਨਾਂ ਇਤਿਹਾਸਿਕ ਦਸਤਾਵੇਜਾਂ ਅਤੇ ਇਤਿਹਾਸਕਾਰੀ ਦੇ ਰੋਜ਼ਾਨਾ ਤੋਂ ਨਿਰਲੇਪ ਰਹਿ ਕੇ ਇਤਿਹਾਸਕਾਰੀ ਕੀਤੀ ਹੈ। ਉਸ ਵੇਲੇ ਦੇ ਇਤਿਹਾਸ ਦੇ ਕਈ ਪੱਖ ਅਜਿਹੇ ਹਨ ਜਿਨਾਂ ਦੁਆਲੇ ਹਨੇਰੇ ਦੀਆਂ ਕਈ ਪਰਤਾਂ ਚੜੀਆਂ ਹੋਈਆਂ ਹਨ। ਕੇਵਲ ਤੇ ਕੇਵਲ ਨਿੱਜੀ ਗਵਾਹੀ ਦੇ ਬਰਛੇ ਨਾਲ ਵਿਨ ਕੇ ਹੀ ਸੱਚ ਦਾ ਕੋਈ ਅੰਸ਼ਕ ਅਹਿਸਾਸ ਕਰਵਾਇਆ ਜਾ ਸਕਦਾ ਹੈ। ਜਿਸ ਕਾਲ ਖੰਡ ਬਾਰੇ ਲੇਖਕ ਨੇ ਲਿਖਣ ਦਾ ਉਪਰਾਲਾ ਕੀਤਾ ਹੈ ਉਸ ਵਿੱਚ ਸੰਘਰਸ਼ ਲੜਨ ਵਾਲਿਆਂ ਦੇ ਮੁੱਖ ਤੌਰ ਤੇ ਦੋ ਰਸਤੇ ਬਣਦੇ ਨਜ਼ਰ ਆ ਰਹੇ ਹਨ ਇਕ ਸਦੀਵ ਕਾਲੀ ਸੰਘਰਸ਼ ਵੱਲ ਜਾਂਦਾ ਸੀ ਅਤੇ ਦੂਜਾ ਸੰਘਰਸ਼ ਦੇ ਦਬਾਅ ਅਧੀਨ ਕੁਛ ਦਿਸਦੀਆਂ ਰਾਜਨੀਤਿਕ ਪ੍ਰਾਪਤੀਆਂ ਕਰਨ ਵਾਲੇ ਪਾਸੇ। ਉਸ ਵੇਲੇ ਦੇ ਹਾਲਾਤ ਨੂੰ ਸਮਝਣ ਲਈ ਲੇਖਕ ਦੀ ਇਹ ਕਿਤਾਬ ਇਤਿਹਾਸਿਕ ਗਵਾਹੀ ਦੀ ਧਾਰਨੀ ਬਣ ਜਾਂਦੀ ਹੈ।
ਕੀਮਤ : 250 (€/£/$ 5)
ਪੰਨੇ : 128
ਭਾਰ : 125 ਗ੍ਰਾਮ
Reviews
There are no reviews yet.