ਪੇਪਰ ਬੈਕ
ਸ਼ਬਦ ਜੰਗ
ਕਿਤਾਬ “ਸ਼ਬਦ ਜੰਗ” ਪੰਜ ਭਾਗਾਂ ਵਿਚ ਵੰਡੀ ਹੋਈ ਹੈ- ਸ਼ਬਦ ਜੰਗ, ਵਿਆਖਿਆ ਜੰਗ, ਪਰਚਾਰ ਜੰਗ, ਸਵਾਲਾਂ ਦੀ ਜੰਗਬਾਜੀ ਅਤੇ ਨਿਖੇਧਕਾਰੀ। ਪੰਜਾਂ ਭਾਗਾਂ ਵਿਚ ਛੋਟੇ ਛੋਟੇ ਕੁੱਲ ਛੱਤੀ ਪਾਠ ਹਨ।
ਜਿਸ ਦੌਰ ਵਿੱਚ ਅਸੀਂ ਜਿਓਂ ਰਹੇ ਹਾਂ ਓਥੇ ਇਸ ਵਿਸ਼ੇ ਦੀ ਬੇਹੱਦ ਸਾਰਥਕਤਾ ਹੈ। ਵਿਸ਼ੇ, ਮੁਹਾਵਰੇ, ਸ਼ੈਲੀ ਅਤੇ ਪਹੁੰਚ ਵਜੋਂ ਇਹ ਆਪਣੀ ਤਰ੍ਹਾਂ ਦੀ ਨਵੇਕਲੀ ਕਿਤਾਬ ਹੈ। ਮੇਰੀ ਨਜ਼ਰੇ ਸਥਾਪਿਤ ਸੱਤਾ ਅਤੇ ਤਾਕਤਾਂ ਨਾਲ ਲੜਨ ਵਾਲੀਆਂ ਧਿਰਾਂ ਲਈ ਇਹ ਰਾਹਤ ਦੇਣ ਵਾਲੀ ਹੈ ਅਤੇ ਸੱਤਾਧਾਰੀ ਅਤੇ ਝੂਠੀਆਂ ਧਿਰਾਂ ਲਈ ਸਿਰਦਰਦੀ ਖੜ੍ਹੀ ਕਰਨ ਵਾਲੀ ਵੀ ਹੋ ਸਕਦੀ ਹੈ। ਸੱਤਾ ਸਦਾ ਹੀ ਲੜਨ ਵਾਲੀਆਂ ਧਿਰਾਂ ਨੂੰ ਬਹੁਭਾਂਤ ਦੇ ਸਿੱਧੇ-ਅਸਿੱਧੇ, ਹੋਛੇ ਅਤੇ ਉਲਝਾਊ ਸਵਾਲਾਂ ਨਾਲ ਘੇਰਦੀ ਹੈ। ਇਹ ਕਿਤਾਬ ਇਸ ਵਰਤਾਰੇ ਨੂੰ ਸਮਝਣ-ਸਮਝਾਉਣ ਦੇ ਰਾਹ ਤੋਰਨ ਵਾਲੀ ਹੈ।
ਲੇਖਕ: ਮਲਕੀਤ ਸਿੰਘ ਭਵਾਨੀਗੜ੍ਹ
ਵੱਖ-ਵੱਖ ਗੁਰਦਵਾਰਿਆਂ ‘ਤੇ ਹੋਏ ਫੌਜੀ ਹਮਲੇ ਦੀ ਵਿਥਿਆ
(ਚਸ਼ਮਦੀਦ ਗਵਾਹਾਂ ਦੀ ਜ਼ੁਬਾਨੀ)
ਜੂਨ 1984 ਦੇ ਹਮਲੇ ਬਾਰੇ ਇਹ ਗੱਲ ਆਮ ਕਰਕੇ ਸੁਣਨ ਪੜ੍ਹਨ ਨੂੰ ਮਿਲਦੀ ਹੈ ਕਿ ਫੌਜ ਨੇ ਦਰਬਾਰ ਸਾਹਿਬ ਦੇ ਨਾਲ ਤਿੰਨ ਦਰਜਨ ਤੋਂ ਵੱਧ ਹੋਰ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ ਸੀ ਪਰ ਉਨ੍ਹਾਂ ਵਿਚੋਂ ਕੁਝ ਕੁ ਥਾਵਾਂ ਬਾਰੇ ਹੀ ਵਧੇਰੇ ਵੇਰਵੇ ਮਿਲਦੇ ਹਨ ਬਾਕੀਆਂ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਸੀ ਮਿਲ ਰਹੀ। ਇਸ ਕਿਤਾਬ ਵਿਚ ਉਨ੍ਹਾਂ ਬਾਕੀ ਦੇ ਗੁਰਦੁਆਰਾ ਸਾਹਿਬਾਨ ਬਾਰੇ ਸ. ਮਲਕੀਤ ਸਿੰਘ ਭਵਾਨੀਗੜ੍ਹ ਨੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ‘ਤੇ ਅਧਾਰਤ ਜਾਣਕਾਰੀ ਇਕੱਤਰ ਕਰ ਕ ਸ਼ਾਮਿਲ ਕੀਤੀ ਹੈ ਜਿਨ੍ਹਾਂ ਉੱਤੇ ਇੰਡੀਆ ਦੀ ਫੌਜ ਵਲੋਂ ਹਮਲਾ ਕੀਤਾ ਗਿਆ ਸੀ।
Featured Books
ਅੱਖਰ ਪੂਰਨੇ
ਅੱਖਰ ਪੁਰਨੇ ਕਾਇਦਾ ਬੱਚਿਆਂ ਨੂੰ ਅੱਖਰਾਂ ਦੀ ਬਣਤਰ ਬਾਰੇ ਗਿਆਨ ਦਿੰਦਾ ਹੈ। ਇਸ ਵਿੱਚ ਹਰ ਅੱਖਰ ਦੀ ਬਣਤਰ ਨੂੰ ਟੁੱਟਵੇਂ ਰੂਪ ਵਿੱਚ ਪੂਰਾ ਕੀਤਾ ਹੈ ਤਾਕਿ ਬੱਚੇ ਨੂੰ ਪਾਉਣ ਦੀ ਜਾਂ ਪੈਨਸਿਲ ਚਲਾਉਣ ਦਾ ਸਲੀਕਾ ਆ ਜਾਵੇ।
ਅੱਖਰ ਗਿਆਨ
ਅੱਖਰ ਗਿਆਨ ਕਾਇਦਾ ਪੈਂਤੀ ਅੱਖਰੀ ਦੇ ਗਿਆਨ ਦੀ ਗੱਲ ਕਰਦਾ ਹੈ ਤੇ ਹਰ ਅੱਖਰ ਦੇ ਨਾਲ ਤਿੰਨ-ਤਿੰਨ ਸ਼ਬਦ ਦਿੱਤੇ ਹਨ। ਜਿਸ ਤੋ ਬੱਚਿਆਂ ਨੂੰ ਅੱਖਰਾਂ ਦੀ ਪਹਿਚਾਣ ਦੇ ਨਾਲ ਨਾਲ ਸ਼ਬਦਾਂ ਦਾ ਗਿਆਨ ਹੋ ਸਕੇ।
ਸਿੱਖ ਸ਼ਹਾਦਤ ਪੁਸਤਕ ਲੜੀ 2
ਕਿਸਾਨੀ-ਸੰਘਰਸ਼ ਖਾਲਸਾ ਪੰਥ ਲਈ ਇਤਿਹਾਸ, ਅਰਦਾਸ ਅਤੇ ਅਮਲ ਦੀ ਸੁਮੇਲਤਾ ਦੇ ਸੁੱਚੇ ਰੂਪ ਪ੍ਰਗਟ ਕਰਨ ਦਾ ਸਬੱਬ ਬਣਿਆ ਜਿਸ ਵਿਚ ਖਾਲਸਾ ਪੰਥ ਨੇ ਰੱਬ ਦੇ ਬਰਕਤਾਂ ਵੰਡਦੇ ਹੱਥ ਦੀ ਭੂਮਿਕਾ ਨਿਭਾਈ ਅਤੇ ਆਪਣੇ ਆਦਿ ਜੁਗਾਦੀ ਸਹਿਜ ਵਿਚ ਮਜ਼ਲੂਮਾਂ ਦੀ ਧਿਰ ਬਣਕੇ ਖਲੋ ਗਿਆ । ਬਿਬੇਕਗੜ੍ਹ ਵੱਲੋਂ ਛਾਪਿਆ ਗਿਆ ਇਹ ਵਿਸ਼ੇਸ ਅੰਕ ਇਸ ਸੰਘਰਸ਼ ਦੇ ਵੱਖੋ ਵੱਖ ਪਹਿਲੂਆਂ ਦੀ ਪੜਚੋਲ ਹੈ।