Description
ਪੱਛਮੀ ਏਸ਼ੀਆ ਦੇ ਵੱਡੇ ਕਲੇਸ਼ਾਂ ਦੀ ਜੜ੍ਹ ਪਹਿਲਾਂ ਬਰਤਾਨਵੀ ਸਾਮਰਾਜੀ ਮਹੱਤਵਕਾਂਕਸ਼ਾ ਅਤੇ ਫੇਰ ਅਮਰੀਕਾ ਦੀ ਇੱਕ ਵਿਸ਼ਵ ਸ਼ਕਤੀ ਵਜੋਂ ਵਿਦੇਸ਼ ਨੀਤੀ ਵਿੱਚ ਪਈ ਹੋਈ ਹੈ । ਪੱਛਮੀ ਏਸ਼ੀਆ ਅੱਜ ਜੋ ਕੁਝ ਵੀ ਹੈ ਇਹ ਅਸਲ ਵਿੱਚ ਉਹੀ ਹੈ ਜੋ ਪੱਛਮੀ ਤਾਕਤਾਂ ਨੇ ਇਸ ਨੂੰ ਬਣਾਇਆ ਹੈ। ਇਰਾਕ, ਸੁਡਾਨ, ਲਿਬੀਆ, ਯਮਨ ਅਤੇ ਸੀਰੀਆ ਵਿੱਚ ਬਲਦੀ ਅੱਗ ਇੱਥੋਂ ਦੀਆਂ ਸਥਾਨਕ ਲੋੜਾਂ ਵਿੱਚੋਂ ਨਹੀਂ ਮੱਚੀ । ਅਮਰੀਕਾ ਨੇ ਇੱਥੇ ਸਥਾਪਿਤ ਹੋਏ ਸਥਾਨਕ ਸ਼ਾਸਨ ਨੂੰ ਤਾਨਾਸ਼ਾਹ ਆਖ ਕੇ ਤਬਾਹ ਕਰ ਦਿੱਤਾ ਅਤੇ ਤਾਨਾਸ਼ਾਹ ਮਾਰ ਦਿੱਤੇ ਪਰ ਉਸ ਦੇ ਬਦਲਵੇਂ ਪ੍ਰਬੰਧ ਵਜੋਂ ਕੁਝ ਵੀ ਨਹੀਂ ਸਿਰਜਿਆ । ਅਮਰੀਕਾ ਦੀ ਨੀਤੀ ਹੈ ਕਿ ਇਸ ਖਿੱਤੇ ਵਿੱਚ ਸੱਤਾ ਦਾ ਖਲਾਅ (ਪਾਵਰ ਵੈਕਿਊਮ) ਲਗਾਤਾਰ ਬਣਾ ਕੇ ਰੱਖਿਆ ਜਾਵੇ । ਬਾਹਰੀ ਸ਼ਕਤੀਆਂ, ਈਰਾਨ ਅਤੇ ਸਾਊਦੀ ਅਰਬ ਦੀ ਦੁਸ਼ਮਣੀ, ਇਜਰਾਈਲ ਅਤੇ ਫਲਸਤੀਨੀਆਂ ਦੀ ਦੁਸ਼ਮਣੀ, ਅਰਬ ਅਤੇ ਕਰਦਾਂ ਦੀ ਦੁਸ਼ਮਣੀ, ਉੱਤਰੀ ਅਤੇ ਦੱਖਣੀ ਕਬੀਲਿਆਂ ਦੀ ਦੁਸ਼ਮਣੀ ਨੂੰ ਹਵਾ ਦੇ ਕੇ ਕਿਸੇ ਇੱਕ ਧਿਰ ਦਾ ਵਿਸ਼ਵਾਸ ਜਿੱਤ ਕੇ ਆਪਣੀ ਦਖਲਅੰਦਾਜ਼ੀ ਨੂੰ ਕਾਇਮ ਰੱਖਣ ਵਿੱਚ ਕਾਮਯਾਬ ਹਨ। ਵਿਸ਼ਵ ਦੀਆਂ ਵੱਡੀਆਂ ਤਾਕਤਾਂ ਇਸ ਖਿੱਤੇ ਦੇ ਊਰਜਾ ਸਰੋਤਾਂ, ਮਨੁੱਖੀ ਸਰੋਤਾਂ ਅਤੇ ਜਮੀਨਾਂ ਉੱਪਰ ਕਬਜ਼ਾ ਸਥਾਪਿਤ ਕਰਕੇ ਰੱਖਣ ਲਈ ਇਸ ਖਿੱਤੇ ਨੂੰ ਕਦੇ ਵੀ ਸ਼ਾਂਤ ਨਹੀਂ ਹੋਣ ਦਿੰਦੀਆਂ।
ਕੀਮਤ: 150
ਭਾਰ: 242g
ਪੰਨੇ: 100





Reviews
There are no reviews yet.