Description
ਜੂਨ 1984 ਦੇ ਹਮਲੇ ਬਾਰੇ ਇਹ ਗੱਲ ਆਮ ਕਰਕੇ ਸੁਣਨ ਪੜ੍ਹਨ ਨੂੰ ਮਿਲਦੀ ਹੈ ਕਿ ਫੌਜ ਨੇ ਦਰਬਾਰ ਸਾਹਿਬ ਦੇ ਨਾਲ ਤਿੰਨ ਦਰਜਨ ਤੋਂ ਵੱਧ (ਕਈ ਥਾਵਾਂ ‘ਤੇ 36, 37 ਜਾਂ 42 ਵੀ ਲਿਖਿਆ ਮਿਲਦਾ ਹੈ) ਹੋਰ ਗੁਰਦੁਆਰਾ ਸਾਹਿਬਾਨ ਉੱਤੇ ਹਮਲਾ ਕੀਤਾ ਸੀ ਪਰ ਉਨ੍ਹਾਂ ਵਿਚੋਂ ਕੁਝ ਕੁ ਥਾਵਾਂ ਬਾਰੇ ਹੀ ਵਧੇਰੇ ਵੇਰਵੇ ਮਿਲਦੇ ਹਨ।
ਮੁਕੰਮਲ ਸੂਚੀ ਅਤੇ ਵੇਰਵੇ ਨਜ਼ਰੀਂ ਨਾ ਪੈਣ ਕਾਰਨ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਦਕਾ ਨਵੰਬਰ 2018 ਤੋਂ ਉਹਨਾਂ ਗੁਰਦੁਆਰਾ ਸਾਹਿਬਾਨ ਬਾਰੇ ਜਾਣਕਾਰੀ ਅਤੇ ਚਸ਼ਮਦੀਦ ਗਵਾਹਾਂ ਦੇ ਬਿਆਨਾਂ ‘ਤੇ ਅਧਾਰਤ ਜਾਣਕਾਰੀ ਇਕੱਤਰ ਕਰਨ ਦਾ ਯਤਨ ਅਰੰਭਿਆ ਸੀ ਜਿਨ੍ਹਾਂ ਉੱਤੇ ਇੰਡੀਆ ਦੀ ਫੌਜ ਵਲੋਂ ਦਰਬਾਰ ਸਾਹਿਬ ਉੱਤੇ ਕੀਤੇ ਗਏ ਫੌਜੀ ਹਮਲੇ ਦੇ ਨਾਲ ਹੀ ਵੱਖੋ ਵੱਖਰੇ ਰੂਪਾਂ ਵਿੱਚ ਹਮਲਾ ਕੀਤਾ ਗਿਆ ਸੀ।
ਭਾਵਨਾ ਇਹ ਸੀ ਕਿ ਇਹ ਜਾਣਕਾਰੀ ਇਕ ਥਾਂ ਉੱਤੇ ਪੂਰੇ ਵੇਰਵਿਆਂ ਸਮੇਤ ਹੋਵੇ ਤਾਂ ਕਿ ਜੋ ਹਮਲੇ ਹੋਏ ਉਹਨਾਂ ਦੀ ਸਿਰਫ ਗਿਣਤੀ ਹੀ ਨਹੀਂ ਸਗੋਂ ਗੁਰਦੁਆਰਿਆਂ ਦੇ ਨਾਮ ਵੀ ਸਾਡੇ ਪੋਟਿਆਂ ‘ਤੇ ਹੋਣ ਅਤੇ ਓਹਦੀ ਵਿਸਥਾਰਤ ਜਾਣਕਾਰੀ ਵੀ ਸਾਡੇ ਕੋਲ ਹੋਵੇ, ਜੋ ਕੁਝ ਇਤਿਹਾਸ ਵਿੱਚ ਸਾਡੇ ਨਾਲ ਵਾਪਰਿਆ ਉਹ ਅਸੀਂ ਅਗਲੀਆਂ ਪੀੜੀਆਂ ਤੱਕ ਪਹੁੰਚਾ ਸਕੀਏ ਅਤੇ ਇਹਨਾਂ ਘੱਲੂਘਾਰਿਆਂ ਤੋਂ ਚਾਨਣ ਲੈ ਸਕੀਏ।
ਇਹ ਕਾਰਜ ਬਿਲਕੁਲ ਨਵਾਂ ਸੀ, ਕੋਈ ਇਸ ਤਰ੍ਹਾਂ ਦਾ ਤਜ਼ਰਬਾ ਵੀ ਨਹੀਂ ਸੀ ਪਰ ਜਿੰਨ੍ਹਾਂ ਸਖਸ਼ੀਅਤਾਂ ਨੇ ਹੌਸਲਾ ਦਿੱਤਾ ਅਤੇ ਇਹ ਕਾਰਜ ਕਰਨ ਲਈ ਪ੍ਰੇਰਿਆ। ਉਹਨਾਂ ਦੇ ਦਿੱਤੇ ਹੌਸਲੇ, ਕੀਤੀਆਂ ਅਰਦਾਸਾਂ ਅਤੇ ਗੁਰੂ ਪਾਤਸ਼ਾਹ ਦੀ ਮਿਹਰ ਸਦਕਾ ਹੀ ਇਹ ਕਾਰਜ ਸੰਭਵ ਹੋਇਆ ਹੈ। ਸਭ ਦਾ ਦਿਲੋਂ ਧੰਨਵਾਦ।
ਗੁਰੂ ਪਾਤਸ਼ਾਹ ਮਿਹਰ ਕਰਨ।
Reviews
There are no reviews yet.