Description
ਸੰਸਾਰ ਇਤਿਹਾਸ ਵਿੱਚ ਪੈਦਾ ਹੋਣ ਅਤੇ ਵਿਚਰਨ ਵਾਲੀ ਸਖਸ਼ੀਅਤ ਨੂੰ ਸਮਝਣ ਲਈ ਇੱਕ ਮਾਪਦੰਡ ਇਹ ਵੀ ਹੁੰਦਾ ਹੈ ਕਿ ਉਸਦੀ ਕੀਤੀ ਘਾਲਣਾ ਨੇ ਦੇਸ ਕਾਲ ਉਪਰ ਕਿੰਨਾ ਕੁ ਡੂੰਘਾ ਪ੍ਰਭਾਵ ਪਾਇਆ।
੨੦ਵੀਂ ਸਦੀ ਵਿੱਚ ਅਜਿਹੀ ਮਹਾਨ ਸਖਸ਼ੀਅਤ ਸੰਤ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਹੋਏ ਹਨ। ਸੰਤ ਅਤਰ ਸਿੰਘ ਜੀ ਨੇ ਆਪਣੀ ਸਾਰੀ ਜ਼ਿੰਦਗੀ ਗੁਰਮਤਿ ਦੇ ਪ੍ਰਚਾਰ ਵਿੱਚ ਸਮਰਪਿਤ ਕਰ ਦਿੱਤੀ।
ਸੰਤ ਅਤਰ ਸਿੰਘ ਜੀ ਨੇ ਸਿੱਖ ਰਵਾਇਤਾਂ ਦੀ ਪੁਨਰ ਸੁਰਜੀਤੀ ਦਾ ਇਕੱਲਾ ਰਾਹ ਹੀ ਨਹੀਂ ਖੋਲ੍ਹਿਆ ਸਗੋਂ ਪੰਥ ਦੀਆਂ ਚੱਲ ਰਹੀਆਂ ਲਹਿਰਾਂ ਵਿੱਚ ਆਪਣਾ ਯੋਗਦਾਨ ਵੀ ਪਾਇਆ।
ਸੰਤਾਂ ਦੇ ਕੀਤੇ ਕਾਰਜਾਂ ਦੀ ਨਾ ਕੋਈ ਗਿਣਤੀ ਹੈ ਅਤੇ ਨਾ ਹੀ ਕੋਈ ਅੰਦਾਜ਼ਾ ਹੈ।
ਇਸ ਲਿਖਤ ਨੂੰ ਸਾਖੀ ਰੂਪ ਵਿੱਚ ਸੰਖੇਪ ਵਿੱਚ ਲਿਖਿਆ ਗਿਆ ਹੈ, ਯਤਨ ਕੀਤਾ ਹੈ ਕਿ ਪੜ੍ਹਨ ਵਾਲੇ ਨੂੰ ਹਰ ਇੱਕ ਸਾਖੀ ਵਿਚੋਂ ਕੁਝ ਨਾ ਕੁਝ ਸਿੱਖਣ ਨੂੰ ਮਿਲ ਸਕੇ।
ਇਹ ਲਿਖਤ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਸਮਰਪਿਤ ਹੈ, ਅਤੇ ਸੰਤਾਂ ਦੀ ਕਮਾਈ ਅੱਗੇ ਸ਼ਰਧਾ ਵਜੋਂ ਇੱਕ ਨਿਮਾਣਾ ਜਿਹਾ ਕਾਰਜ ਹੈ।
Reviews
There are no reviews yet.