ਤਵਾਰੀਖ ਸਾਕਾ ਸ੍ਰੀ ਪੰਜਾ ਸਾਹਿਬ – ਡਾ. ਗੁਰਪ੍ਰੀਤ ਸਿੰਘ, ਡਾ. ਹਰਪ੍ਰੀਤ ਕੌਰ

250.00

ਕਿਤਾਬ: ਤਵਾਰੀਖ ਸਾਕਾ ਸ੍ਰੀ ਪੰਜਾ ਸਾਹਿਬ

ਲੇਖਕ : ਡਾ. ਗੁਰਪ੍ਰੀਤ ਸਿੰਘ, ਡਾ. ਹਰਪ੍ਰੀਤ ਕੌਰ

ਸਿੱਖ ਇਤਿਹਾਸ ਅੰਦਰ ਗੁਰੂ, ਗੁਰੂ ਦੀ ਬਾਣੀ ਅਤੇ ਗੁਰੂ ਦੀ ਸਾਖੀ ਦੀਆਂ ਬਹੁਤ ਮਹੀਨ ਰਮਜ਼ਾਂ ਹਨ। ਇਸ ਕਰਕੇ ਇਸ ਇਤਿਹਾਸ ਦੀ ਬਣਤਰ ਪੂਰੇ ਵਿਸ਼ਵ ਇਤਿਹਾਸ ਤੋਂ ਵੱਖਰੀ ਹੈ।

Category:

Description

ਸਿੱਖ ਇਤਿਹਾਸ ਅੰਦਰ ਗੁਰੂ, ਗੁਰੂ ਦੀ ਬਾਣੀ ਅਤੇ ਗੁਰੂ ਦੀ ਸਾਖੀ ਦੀਆਂ ਬਹੁਤ ਮਹੀਨ ਰਮਜ਼ਾਂ ਹਨ। ਇਸ ਕਰਕੇ ਇਸ ਇਤਿਹਾਸ ਦੀ ਬਣਤਰ ਪੂਰੇ ਵਿਸ਼ਵ ਇਤਿਹਾਸ ਤੋਂ ਵੱਖਰੀ ਹੈ।
ਸਾਖੀ ਸ੍ਰੀ ਪੰਜਾ ਸਾਹਿਬ ਵਿਚ ਵਲੀ ਕੰਧਾਰੀ ਦੀ ਹਉਂ ਵਿਚੋਂ ਨਿਕਲੀ ਪੱਥਰ ਰੇੜ੍ਹਨ ਵਾਲੀ ਕਰਾਮਾਤ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰੱਬੀ ਰਹਿਮ ਦੇ ਜਲਵੇ ਰਾਹੀਂ ਰੋਕ ਕੇ ਉਸਦੀ ਧਾਰਮਿਕ ਹਉਂ ਨੂੰ ਤੋੜਿਆ। ਇਸ ਭਾਰੀ ਪੱਥਰ ਵਿਚ ਪੰਜਾ ਲੱਗਣਾ ਅਕਾਲ ਪੁਰਖ ਦੇ ਰੱਬੀ ਰਹਿਮ ਦਾ ਪ੍ਰਤੱਖ ਜਲਵਾ ਹੈ ਜੋ ਸਮੇਂ ਦੀਆਂ ਹਕੂਮਤਾਂ ਕਈ ਢੰਗਾਂ ਨਾਲ ਮੇਟਣ ਦਾ ਜਤਨ ਕਰਦੀਆਂ ਰਹੀਆਂ। ਇਹ ਸਾਖੀ ਸਿੱਖ ਪੰਥ ਦੇ ਰੂਹਾਨੀ ਸਬਰ ਦੀ ਗਾਥਾ ਬਿਆਨ ਕਰਦੀ ਹੈ। ਜਿਹੜਾ ਸਬਰ ਗੁਰੂ ਖ਼ਾਲਸਾ ਪੰਥ ਸਾਕਾ ਸ੍ਰੀ ਪੰਜਾ ਸਾਹਿਬ ਸਮੇਂ ਦਰਸਾਉਂਦਾ ਹੈ।
ਹਥਲੀ ਕਿਤਾਬ ਨੂੰ ਸੱਤ ਅਧਿਆਇਆਂ ਵਿਚ ਵੰਡਿਆ ਗਿਆ ਹੈ। ਜਿਨ੍ਹਾਂ ਵਿਚ ਸਿੱਖ ਪੰਥ ਵਿੱਚ ਤਸ਼ੱਦਦ ਅਤੇ ਸ਼ਹਾਦਤ ਦਾ ਸੰਕਲਪ, ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਹਸਨ ਅਬਦਾਲ, ਮਹੰਤ ਮਿੱਠਾ ਸਿੰਘ ਅਤੇ ਗੁ. ਸ੍ਰੀ ਪੰਜਾ ਸਾਹਿਬ ਦਾ ਪ੍ਰਬੰਧ, ਸ਼ਹੀਦ ਭਾਈ ਪ੍ਰਤਾਪ ਸਿੰਘ ਅਤੇ ਉਨ੍ਹਾਂ ਦਾ ਪਰਿਵਾਰ ਆਦਿ ਖੋਜ ਭਰਪੂਰ ਅਧਿਆਇ ਸ਼ਾਮਿਲ ਹਨ। ਇਸ ਕਿਤਾਬ ਦੇ ਸਮੁੱਚੇ ਖੋਜ ਕਾਰਜ ਨੂੰ ਵਾਰਤਕ ਅਤੇ ਕਾਵਿ ਸਾਹਿਤ ਦੇ ਹਵਾਲੇ ਨਾਲ ਕਲਮਬੰਦ ਕੀਤਾ ਗਿਆ ਹੈ। ਸਾਕਾ ਸ੍ਰੀ ਪੰਜਾ ਸਾਹਿਬ ਦੀ ਸੌ ਸਾਲਾ ਸ਼ਤਾਬਦੀ ਸਮੇਂ ਅਕਾਲ ਪੁਰਖ ਨੇ ਅਪਾਰ ਬਖਸ਼ਸ਼ ਕਰਕੇ ਇਹ ਕਾਰਜ ਕਰਨ ਦਾ ਉਦਮ ਪ੍ਰਦਾਨ ਕੀਤਾ ਹੈ।

Additional information

Weight .220 kg

Reviews

There are no reviews yet.

Be the first to review “ਤਵਾਰੀਖ ਸਾਕਾ ਸ੍ਰੀ ਪੰਜਾ ਸਾਹਿਬ – ਡਾ. ਗੁਰਪ੍ਰੀਤ ਸਿੰਘ, ਡਾ. ਹਰਪ੍ਰੀਤ ਕੌਰ”

Your email address will not be published. Required fields are marked *