Description
ਅਕਾਲੀ ਸਿਆਸਤ (ਤੱਥਾਂ, ਤਰੀਕਾਂ ਅਤੇ ਦਸਤਾਵੇਜਾਂ ਦੀ ਰੋਸ਼ਨੀ ਵਿੱਚ ਸਦੀ ਭਰਦਾ ਇਤਿਹਾਸ)
‘ਅਕਾਲੀ ਸਿਆਸਤ’ ਪੰਜਾਬ ਦੀ ਘਟਨਾਵਾਂ ਭਰਪੂਰ ਸਦੀ ਤੋਂ ਵੱਧ ਲੰਮੀ ਤਵਾਰੀਖ ਦਾ ਦਸਤਾਵੇਜ਼ ਹੈ। ਇਸ ਕਿਤਾਬ ਵਿੱਚ 1849 ਵਿੱਚ ਸਿੱਖ ਰਾਜ ਗਵਾਚਣ ਤੋਂ ਬਾਅਦ ਸਿੱਖ ਜਥੇਬੰਦਕ ਸਰਗਰਮੀਆਂ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਉਣ, ਸ਼੍ਰੋਮਣੀ ਅਕਾਲੀ ਦਲ ਦਾ ਸਰੂਪ ਉਘੜਨ ਅਤੇ ਫਿਰ ਅਕਾਲੀ ਸਿਆਸਤ ਅੰਦਰ ਆਏ ਉਭਾਰਾਂ, ਨਿਘਾਰਾਂ, ਦੁਫੇੜਾਂ ਅਤੇ ਇਸ ਕਾਰਨ ਸਿੱਖਾਂ ਨੂੰ ਹਾਸਲ ਜਿੱਤਾਂ ਅਤੇ ਪਛਾੜਾਂ ਦਾ ਮਿਤੀਵਾਰ ਇਤਿਹਾਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਪੰਜਾਬ ਦੀ ਸਿਆਸਤ ਅਤੇ ਸਮਾਜਿਕ, ਭੂਗੋਲਿਕ ਦਾਇਰੇ ਅੰਦਰ ਵਾਪਰੀਆਂ ਤਬਦੀਲੀਆਂ ਦਾ ਵੇਰਵਾ ਵੀ ਇਸ ਕਿਤਾਬ ਵਿੱਚ ਪ੍ਰਸਤੁਤ ਕੀਤਾ ਗਿਆ ਹੈ। ਇਸ ਦੇ ਸਮਵਿੱਥ ਹੀ ਉਭਰੀਆਂ ਹੋਰ ਜਥੇਬੰਦੀਆਂ, ਲਹਿਰਾਂ ਸਬੰਧੀ ਵੀ ਲੋੜੀਂਦੀ ਜਾਣਕਾਰੀ ਦਰਜ ਹੈ।
ਇਹ ਕਿਤਾਬ 1920 ਤੋਂ 2025 ਤੱਕ ਦੇ ਪੰਜਾਬ ਦੇ ਰਾਜਨੀਤਕ ਇਤਿਹਾਸ ਦਾ ਭਰਵਾਂ ਦ੍ਰਿਸ਼ ਪੇਸ਼ ਕਰਦੀ ਹੈ। ਇਸ ਦੇ ਨਾਲ ਹੀ ਵੱਖ-ਵੱਖ ਸਮੇਂ ਦੇ ਮਤੇ, ਗੁਰਮਤੇ, ਐਲਾਨਨਾਮੇ ਵੀ 65 ਅੰਤਿਕਾਵਾਂ ਵਜੋਂ ਦਰਜ ਹਨ।
ਇਸ ਕਿਤਾਬ ਦੇ ਲੇਖਕ ਕੰਵਰਜੀਤ ਸਿੰਘ ਸਿੱਧੂ ਖੋਜੀ ਬਿਰਤੀ ਦੇ ਧਾਰਨੀ ਹਨ। ਇਸ ਤੋਂ ਪਹਿਲਾਂ ਉਹਨਾਂ ਦੀਆਂ ਦਰਜਨ ਦੇ ਕਰੀਬ ਕਿਤਾਬਾਂ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹਨਾਂ ਵੱਲੋਂ ਇਸ ਵਿਸ਼ਾਲ ਅਤੇ ਅਹਿਮ ਕਾਰਜ ਬਾਰੇ ਸਾਲਾਂ ਬੱਧੀ ਖੋਜ ਕਰਕੇ ਇਸ ਦਸਤਾਵੇਜ਼ੀ ਕਿਰਤ ਨੂੰ ਤਿਆਰ ਕੀਤਾ ਗਿਆ ਹੈ। ਵਿਸ਼ੇਸ਼ ਰੂਪ ਵਿੱਚ ਅਕਾਲੀ ਸਿਆਸਤ ਬਾਰੇ ਇਹ ਆਪਣੀ ਪ੍ਰਕਾਰ ਦਾ ਵਸੀਹ ਜਾਣਕਾਰੀ ਵਾਲਾ ਵਿਲੱਖਣ ਕਾਰਜ ਹੈ।
ਨਾਂ – ਅਕਾਲੀ ਸਿਆਸਤ (ਤੱਥਾਂ, ਤਰੀਕਾਂ ਅਤੇ ਦਸਤਾਵੇਜਾਂ ਦੀ ਰੋਸ਼ਨੀ ਵਿੱਚ ਸਦੀ ਭਰਦਾ ਇਤਿਹਾਸ)
ਲੇਖਕ: ਕੰਵਰਜੀਤ ਸਿੰਘ ਸਿੱਧੂ
ਕੀਮਤ:- 899( ਵਿਦੇਸ਼ ਲਈ €/£/$- 15)
ਜਿਲਦ – ਪੱਕੀ
ਪ੍ਰਕਾਸ਼ਨ – ਬਿਬੇਕਗੜ੍ਹ
ਭਾਰ – 800g







Reviews
There are no reviews yet.