Description
ਬਿਬੇਕਗੜ੍ਹ ਪ੍ਰਕਾਸ਼ਨ ਵਲੋਂ ਪਿਛਲੇ ਸਮੇਂ ਤੋ ਬੱਚਿਆਂ ਨੂੰ ਗੁਰਮੁਖੀ ਦੀ ਸਿੱਖਿਆ ਦੇਣ ਲਈ ਕਾਇਦੇ ਛਾਪਣ ਦਾ ਕਾਰਜ ਚੱਲ ਰਿਹਾ ਹੈ। ਇਸ ਤਹਿਤ ਹੁਣ ਇੱਕ ਨਵਾਂ ਕਾਇਦਾ ਘਰੇਲੂ ਪੰਜਾਬੀ ਛਾਪਿਆ ਗਿਆ ਹੈ। ਜਿਸ ਵਿੱਚ ਸਾਡੀ ਆਮ ਬੋਲਚਾਲ ਅਤੇ ਘਰਾਂ ਵਿੱਚ ਵਰਤਣ ਵਾਲੀਆਂ ਆਮ ਚੀਜ਼ਾਂ ਨੂੰ ਤਸਵੀਰਾਂ ਨਾਲ ਦਰਸਾਇਆ ਗਿਆ ਹੈ ਅਤੇ ਕੁਝ ਚੀਜ਼ਾਂ/ਵਸਤੂਆਂ ਦੇ ਨਵੇਂ ਨਾਮ ਵੀ ਕਾਇਦੇ ਦੇ ਕਾਮਿਆਂ ਵੱਲੋਂ ਘੜੇ ਗਏ ਹਨ, ਜੋ ਕੇ ਅਸੀਂ ਹਮੇਸ਼ਾਂ ਅੰਗਰੇਜ਼ੀ ਭਾਖਾ ਵਾਲੇ ਹੀ ਬੋਲਦੇ ਹਾਂ। ਜਿਸ ਦਾ ਨਮੂਨਾ ਤੁਸੀਂ ਤਸਵੀਰ ਰਾਹੀ ਦੇਖ ਸਕਦੇ ਹੋ।
ਇਸ ਕਾਇਦੇ ਵਿੱਚ ਪੈਂਤੀ ਅੱਖਰੀ ਦੇ ਹਰ ਅੱਖਰ ਦੇ ਚਾਰ ਸ਼ਬਦ ਦਿੱਤੇ ਹਨ ਜਿਹੜੇ ਅਸੀਂ ਅਕਸਰ ਘਰ ਵਿੱਚ ਵਰਤਦੇ ਜਾ ਬੋਲਦੇ ਹਾਂ। ਉਮੀਦ ਕਰਦੇ ਹਾਂ ਕਿ ਬਿਬੇਕਗੜ੍ਹ ਪ੍ਰਕਾਸ਼ਨ ਦਾ ਇਹ ਨਿਵੇਕਲਾ ਕਾਰਜ ਆਪ ਸਭ ਨੂੰ ਪਸੰਦ ਆਵੇਗਾ ਅਤੇ ਇਸ ਤੋਂ ਪਹਿਲਾਂ ਤਿੰਨ ਕਾਇਦੇ ਅੱਖਰ ਪੂਰਨੇ, ਅੱਖਰ ਗਿਆਨ ਅਤੇ ਸ਼ਬਦ ਬੋਧ ਛਾਪੇ ਜਾ ਚੁੱਕੇ ਹਨ।
Reviews
There are no reviews yet.