Description
ਇਤਿਹਾਸ ਦੀ ਨਾਟਕੀ ਪੇਸ਼ਕਾਰੀ ਦੀਆਂ ਕਈ ਬਿਧਾਂ ਪ੍ਰਚੱਲਤ ਹਨ ਜਿਹਨਾ ਵਿਚੋਂ ਅੱਜ ਦੇ ਸਮੇਂ ਸਿਨੇਮਾ ਜਾਂ ਫਿਲਮੀ ਪੇਸ਼ਕਾਰੀ ਵਧੇਰੇ ਪ੍ਰਚੱਲਤ ਹੈ। ਹੁਣ ਫਿਲਮਾਂ ਵਾਲਿਆਂ ਨੇ ਸਿੱਖ ਇਤਿਹਾਸ ਦੀ ਪੇਸ਼ਕਾਰੀ ਵੱਲ ਰੁਖ ਕੀਤਾ ਹੈ। ਇਸ ਖੇਤਰ ਵਿਚ ਪਹਿਲੀ ਚਰਚਤ ਫਿਲਮ ‘ਮਸਤਾਨੇ’ ਬਣੀ ਹੈ ਜਿਸ ਦੀ ਕਹਾਣੀ ਇਤਿਹਾਸਕ ਤੱਥਾਂ ਤੋਂ ਤੋੜ-ਮਰੋੜ ਕੇ ਘੜੀ ਗਈ। ਇਕ ਅਦਾਕਾਰ ਮੰਡਲੀ ਵੱਲੋਂ ‘ਅਕਾਲ’ ਨਾਮੀਂ ਫਿਲਮ ਜਾਰੀ ਕੀਤੀ ਜਾ ਰਹੀ ਹੈ। ਜਿਸ ਦੀ ਝਲਕਾਂ ਤੋਂ ਪਤਾ ਲੱਗਦਾ ਹੈ ਕਿ ਇਸ ਵਿਚ ਸਿੱਖ ਇਤਿਹਾਸਕ ਕਿਰਦਾਰਾਂ ਦੀਆਂ ਨਕਲਾਂ ਲਾਹੀਆਂ ਗਈਆਂ ਹਨ। ਇਹ ਪਹਿਲੀ ਵਾਰ ਨਹੀਂ ਹੈ ਕਿ ਸਿੱਖ ਇਸ ਮਸਲੇ ਨੂੰ ਵਿਚਾਰ ਰਹੇ ਹਨ, ਜਦੋਂ 1970ਵਿਆਂ ਵਿਚ ਸਿੱਖ ਕਿਰਦਾਰਾਂ, ਤੇ ਗੁਰਬਾਣੀ ਦੀਆਂ ਪੰਕਤੀਆਂ ਦੇ ਸਿਰਲੇਖਾਂ ਵਾਲੀਆਂ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਸਨ। ਉਸ ਵੇਲੇ ਸਿੱਖਾਂ ਵਿਚ ਕਈ ਵਿਚਾਰਕ ਹਿੱਸਿਆਂ ਨੇ ਇਸ ਬਾਰੇ ਅਸੂਲਨ ਤੇ ਅਮਲੀ ਪੱਖਾਂ ਤੋਂ ਪੇਸ਼ਕਦਮੀਆਂ ਕੀਤੀਆਂ ਸਨ।
ਹੁਣ ਜਦੋਂ ਸਿੱਖ ਇਤਿਹਾਸ ਦੀ ਫਿਲਮੀ ਪੇਸ਼ਕਾਰੀ ਦਾ ਮਸਲਾ ਦਰਪੇਸ਼ ਹੈ ਤਾਂ ਅਸੀਂ ਇਤਿਹਾਸਕ ਦਸਤਾਵੇਜ਼ਾਂ ਦੀ ਘੋਖ ਕਰਕੇ ਹਥਲੀ ਕਿਤਾਬ ‘ਖਾਲਸਾ ਬੁੱਤ ਨਾ ਮਾਨੈ ਕੋਇ : ਇਤਿਹਾਸ ਦੀਆਂ ਪੈੜਾਂ ’ਚੋਂ’ ਆਪ ਪਾਠਕਾਂ ਦੇ ਸਨਮੁਖ ਪੇਸ਼ ਕਰ ਰਹੇ ਹਾਂ।
ਸੰਪਾਦਕ ਪਰਮਜੀਤ ਸਿੰਘ ਗਾਜ਼ੀ, ਰਵਿੰਦਰਪਾਲ ਸਿੰਘ
ਪ੍ਰਕਾਸ਼ਨ : ਬਿਬੇਕਗੜ੍ਹ
ਪੰਨੇ: 140
ਜਿਲਦ : ਕੱਚੀ
ਕੀਮਤ: 200 ($/€/£- 6)
Reviews
There are no reviews yet.