ਜੀਵਨੀ ਪੂਰਨ ਸਿੰਘ ਦੀਆਂ ਕੁਝ ਯਾਦਾਂ

350.00

Category:

Description

ਕੀਮਤ: 350 (5$)
ਭਾਰ: 242
ਪੰਨੇ: 197

ਬਹੁਤ ਥੋੜੀਆਂ ਸ਼ਖਸ਼ੀਅਤਾਂ ਹੀ ਹੁੰਦਿਆਂ ਹਨ ਜਿੰਨ੍ਹਾਂ ਦੀ ਸਖਸ਼ੀਅਤ ਜਾਂ ਲੇਖਣੀ ਦੇ ਪ੍ਰਭਾਵ ਸਦੀਆਂ ਤੱਕ ਰਹਿੰਦੇ ਹਨ। ਲਗਪਗ ਇਕ ਸਦੀ ਪਹਿਲਾਂ ਪ੍ਰੋ ਪੂਰਨ ਸਿੰਘ ਨੇ ਇਸ ਜਹਾਨ ਨੂੰ ਅਲਵਿਦਾ ਆਖਿਆ ਸੀ। ਪਰ ਉਨ੍ਹਾਂ ਦੀਆਂ ਰਚਨਾਵਾਂ ਨੇ ਉਨ੍ਹਾਂ ਦੀ ਹੋਦ ਦੇ ਅਹਿਸਾਸ ਨੂੰ ਅੱਜ ਤੱਕ ਬਰਕਰਾਰ ਰੱਖਿਆ ਹੋਇਆ ਹੈ।
ਪ੍ਰੋ ਪੂਰਨ ਸਿੰਘ ਦੀਆਂ ਲਿਖਤਾਂ ਨੂੰ ਪੜ੍ਹਦਿਆਂ ਸਦਾ ਇਹ ਉਤਸੁਕਤਾ ਵੀ ਬਣੀ ਰਹਿੰਦੀ ਹੈ ਕਿ ਕਾਸ਼ ਐਡੇ ਵੱਡੇ ਕਵੀ ਅਤੇ ਦਾਨਿਸ਼ਵਰ ਨੂੰ ਨੇੜਿਓਂ ਵੇਖ ਸਕਦੇ। ਉਨ੍ਹਾਂ ਦੀਆਂ ਲਿਖਤਾਂ ਵਿਚਲੀ ਖਿੱਚ ਉਨਾ ਦੇ ਜੀਵਨ ਬਾਰੇ ਜਾਨਣ ਦੀ ਉਤਸੁਕਤਾ ਪੈਦਾ ਕਰਦੀ ਕਿ ਐਡਾ ਵੱਡਾ ਕਵੀ ਅਮਲੀ ਜੀਵਨ ਵਿੱਚ ਕਿਹੋ ਜਿਹਾ ਹੋਵੇਗਾ। ਹਥਲੀ ਪੁਸਤਕ ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੇ ਨਾਲ ਨਾਲ ਪ੍ਰੋ ਪੂਰਨ ਸਿੰਘ ਦੇ ਕਾਵਿ ਅਨੁਭਵ ਨੂੰ ਸਮਝਣ ਵਿੱਚ ਵੀ ਯੋਗ ਭੂਮਿਕਾ ਨਿਭਾਉਦੀ ਹੈ । ਇਨ੍ਹਾਂ ਯਾਦਾ ਨੂੰ ਪੜ੍ਹਦਿਆਂ ਇਹ ਚਾਨਣ ਵੀ ਹੁੰਦਾ ਹੈ ਕਿ ਉਨ੍ਹਾਂ ਦੀਆਂ ਰਚਨਾਵਾਂ ਵਿਸ਼ਾਲ ਅਨੁਭਵ ਵਾਲੀਆਂ ਇਸ ਕਰਕੇ ਹਨ ਕਿਉਂਕਿ ਪੂਰਨ ਸਿੰਘ ਦਾ ਜੀਵਨ ਅਨੁਭਵ ਬਹੁਤ ਵੱਡਾ ਅਤੇ ਵਿਆਪਕ ਸੀ। ਉਨ੍ਹਾਂ ਦੇ ਅਨੁਭਵ ਦੀ ਵਿਆਪਕਤਾ ਵਿਚ ਅਸਮਾਨਾਂ ਨੂੰ ਜੱਫੇ ਮਾਰਨ ਦਾ ਤਾਣ ਸੀ। ਉਨ੍ਹਾਂ ਦੀ ਵਿਸ਼ਾਲ ਕਾਵਿ ਅਨੁਭੂਤੀ ਦੇ ਦਰਸ਼ਨ ਉਨਾ ਦੇ ਸਮੁੱਚੇ ਕਾਰਜ ਵਿੱਚੋ ਕੀਤੇ ਜਾ ਸਕਦੇ ਹਨ।

Additional information

Weight 242 kg

Reviews

There are no reviews yet.

Be the first to review “ਜੀਵਨੀ ਪੂਰਨ ਸਿੰਘ ਦੀਆਂ ਕੁਝ ਯਾਦਾਂ”

Your email address will not be published. Required fields are marked *