ਭਾਖਾ ਦੇ ਮਾਮਲਿਆਂ ਬਾਰੇ ਕੌਮਾਂਤਰੀ ਖੋਜ – ਜੋਗਾ ਸਿੰਘ (ਡਾ.)

150.00

ਭਾਖਾ ਦੇ ਮਾਮਲਿਆਂ ਬਾਰੇ ਕੌਮਾਂਤਰੀ ਖੋਜ ( ਮਾਤ ਭਾਖਾ ਖੋਲ੍ਹਦੀ ਏ ਸਿੱਖਿਆ, ਗਿਆਨ ਅਤੇ ਅੰਗਰੇਜੀ ਦੇ ਬੂਹੇ)

Categories: , Tags: , , ,

Description

ਡਾ. ਜੋਗਾ ਸਿੰਘ ਨੇ ਪੰਜਾਬੀ ਬੋਲੀ ਅਤੇ ਇਸ ਵਰਗੀਆਂ ਦੱਖਣੀ ਏਸ਼ੀਆ ਦੀਆਂ ਹੋਰ ਬੋਲੀਆਂ ਦੇ ਦਰਦ ਨੂੰ ਗੰਭੀਰਤਾ ਨਾਲ ਸਮਝਿਆ ਹੈ ਅਤੇ ਇਸ ਉਪਰ ਆਪਣੀ ਜੋਰਦਾਰ ਰਾਏ ਦਰਜ ਕੀਤੀ ਹੈ। ਹਥਲਾ ਦਸਤਾਵੇਜ ਬੋਲੀਆਂ ਉਪਰ ਮੰਡਰਾ ਰਹੇ ਭਾਖਾਈ ਸਾਮਰਾਜ ਦੇ ਖਤਰੇ ਬਾਬਤ ਉਨ੍ਹਾਂ ਦੀ ਕੌਮਾਂਤਰੀ ਪੱਧਰ ਦੀ ਭਰਪੂਰ ਖੋਜ ਦਾ ਸਿੱਟਾ ਹੈ। ਵਰਤਮਾਨ ਭਾਖਾਵਿਗਿਆਨਕ ਖੋਜਾਂ ਨੇ ਸਿੱਧ ਕੀਤਾ ਹੈ ਕਿ ਸਿੱਖਿਆ ਸਕੂਲ ਤੋਂ ਆਰੰਭ ਨਹੀਂ ਹੁੰਦੀ ਬਲਕਿ ਸਰੀਰਕ ਤੌਰ ‘ਤੇ ਇਹ ਮਾਂ ਦੇ ਗਰਭ ਵਿੱਚੋਂ ਹੀ ਆਰੰਭ ਹੋ ਜਾਂਦੀ ਹੈ। ਵਿਰਾਸਤੀ ਤੌਰ ਤੇ ਤਾਂ ਇਹ ਪੀੜ੍ਹੀਆਂ ਪੁਰਾਣੀ ਹੁੰਦੀ ਹੈ।
ਹਥਲਾ ਦਸਤਾਵੇਜ ਜਿਥੇ ਬੋਲੀ ਦੇ ਸਾਰੇ ਖੇਤਰਾਂ ਵਿਚ ਮਾਂ-ਬੋਲੀ ਦੀ ਲੋੜ ਤੇ ਜੋਰ ਦਿੰਦਾ ਹੈ ਉਥੇ ਇਸ ਦਾ ਅਹਿਮ ਤਰਕ ਇਹ ਹੈ ਕਿ ਜੇ ਵਿੱਦਿਆ ਕਿਸੇ ਹੋਰ ਬੋਲੀ ਵਿੱਚ ਸ਼ੁਰੂ ਕੀਤੀ ਤਾਂ ਸਕੂਲ ਤੋਂ ਪਹਿਲਾਂ ਦਾ ਸਾਰਾ ਗਿਆਨ ਜਾਇਆ ਹੋ ਜਾਂਦਾ ਹੈ ਅਤੇ ਉਲਟਾ ਬੱਚੇ ਦੀ ਦਿਸ਼ਾ ਬਦਲ ਜਾਂਦੀ ਹੈ। ਪਰਾਈ ਬੋਲੀ ਵਿਚ ਵਿੱਦਿਆ ਨਸ਼ੇ, ਸਮਾਜਿਕ ਗੜਬੜ, ਮਾਨਸਿਕ ਪ੍ਰੇਸ਼ਾਨੀ, ਸ਼ਖਸੀਅਤ ਵਿੱਚ ਵਿਗਾੜ ਆਦਿ ਅਲਾਮਤਾਂ ਦਾ ਕਾਰਨ ਬਣਦੀ ਹੈ।
ਪ੍ਰੋ. ਜੋਗਾ ਸਿੰਘ ਨੇ ਮਾਂ-ਬੋਲੀ ਨਾਲ ਜੁੜੇ ਸਾਰੇ ਸਵਾਲਾਂ ਨੂੰ ਵਿਗਿਆਨਕ ਤੱਥ ਸਬੂਤਾਂ ਅਤੇ ਤਾਰਕਿਕ ਤਰੀਕੇ ਨਾਲ ਸਾਹਮਣੇ ਰੱਖਿਆ ਹੈ। ਪੰਜਾਬੀ ਦੇ ਪ੍ਰਸੰਗ ਵਿੱਚ ਸਾਡੀ ਪਹੁੰਚ ਜੇ ਪੂਰਨ ਅਤਾਰਕਿਕ ਨਹੀਂ ਤਾਂ ਭਾਵੁਕ ਪੱਧਰ ਦੀ ਜਰੂਰ ਰਹਿੰਦੀ ਹੈ। ਇਸ ਦਸਤਾਵੇਜ ਦਾ ਦੂਜਾ ਪਾਠ ਸਪੱਸ਼ਟ ਤੌਰ ‘ਤੇ ਪੰਜਾਬੀ ਦੇ ਸਾਰੇ ਪੱਖਾਂ ਤੋਂ ਦੱਸਦਾ ਹੈ ਕਿ ਇਸ ਨੂੰ ਕਿਥੇ-ਕਿਥੇ ਅਤੇ ਕਿੰਨਾ-ਕਿੰਨਾ ਕੁ ਖਤਰਾ ਹੈ। ਇਹ ਦਸਤਾਵੇਜ ਦੱਖਣੀ ਏਸ਼ੀਆ ਦੀਆਂ ੧੧ ਬੋਲੀਆਂ ਦੇ ਸਮੇਤ ਪੰਜਾਬੀ ਦੀਆਂ ਦੋਵਾਂ ਲਿਪੀਆਂ ਗੁਰਮੁਖੀ ਅਤੇ ਸ਼ਾਹਮੁਖੀ ਵਿਚ ਪਹਿਲਾਂ ਛਪ ਚੁੱਕਿਆ ਹੈ। ਪਾਠਕਾਂ ਮਾਂ-ਬੋਲੀ ਦੇ ਹੱਕਾਂ ਖਾਤਰ ਕੰਮ ਕਰ ਰਹੀਆਂ ਵੱਖੋ ਵੱਖਰੀਆਂ ਸੰਸਥਾਵਾਂ ਦੀ ਭਰਪੂਰ ਮੰਗ ਦੇ ਮੱਦੇਨਜਰ ਇਸ ਨੂੰ ਹੁਣ ਦੱਖਣੀ ਏਸ਼ੀਆ ਭਾਖਾ ਅਤੇ ਸੱਭਿਆਚਾਰ ਕੇਂਦਰ ਵੱਲੋਂ ਛਾਪਣ ਦਾ ਉਪਰਾਲਾ ਕਰ ਰਹੇ ਹਾਂ। ਆਸ ਹੈ ਕਿ ਸੰਗਤ ਇਸ ਨੂੰ ਭਰਪੂਰ ਹੁੰਗਾਰਾ ਦੇਵੇਗੀ। ਹਰੇਕ ਨਿਮਾਣੇ-ਨਿਤਾਣੇ ਦੀ ਆਪਣੀ ਬੋਲੀ ਅਤੇ ਸੱਭਿਆਚਾਰ ਦੀ ਰਾਖੀ ਲਈ ਇਸ ਨੂੰ ਵੱਧ ਤੋਂ ਵੱਧ ਪਾਠਕਾਂ ਤਕ ਪਹੁੰਚਾਉਣ ਦੇ ਉਪਰਾਲੇ ਕਰੇਗੀ।

Additional information

Weight .150 kg
Dimensions 23.5 × 15.5 × 0.5 cm
Color

Blue

Reviews

There are no reviews yet.

Be the first to review “ਭਾਖਾ ਦੇ ਮਾਮਲਿਆਂ ਬਾਰੇ ਕੌਮਾਂਤਰੀ ਖੋਜ – ਜੋਗਾ ਸਿੰਘ (ਡਾ.)”

Your email address will not be published. Required fields are marked *