Description
ਸਾਕਾ ਨਨਕਾਣਾ ਸਾਹਿਬ ਬਾਰੇ ਅਸੀਂ ਇਹ ਪੜ੍ਹਦੇ – ਸੁਣਦੇ ਰਹੇ ਹਾਂ ਕਿ ਜਦੋਂ ਨਰੈਣੂ ਮਹੰਤ ਗੁਰਦੁਆਰਾ ਜਨਮ ਅਸਥਾਨ ਤੇ ਕਾਬਜ਼ ਹੋਇਆ ਤਾਂ ਉਸ ਵੱਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਚ ਕੀਤੇ ਜਾਂਦੇ ਮੰਦ ਕਰਮ ਇਸ ਸਾਕੇ ਦੇ ਵਾਪਰਨ ਦਾ ਮੂਲ ਕਾਰਨ ਬਣੇ। ਗੱਲ ਕੇਵਲ ਇੰਨੀ ਹੀ ਨਹੀਂ ਸੀ।
ਇਸ ਸਾਕੇ ਦੀ ਜੜ੍ਹ ਬਿਪਰਵਾਦ ਚ ਕਿਵੇਂ ਪਈ ਹੈ, ਇਹ ਪੱਖ ਬੜ੍ਹੇ ਵਧੀਆ ਤਰੀਕੇ ਕਿਤਾਬ ਚ ਪੇਸ਼ ਕੀਤਾ ਗਿਆ ਹੈ। ਬਿਪਰ ਦੀ ਸਾਕੇ ਚ ਭੂਮਿਕਾ ਪਾਠਕਾਂ ਲਈ ਪੜ੍ਹਨ ਨੂੰ ਨਵੀਂ ਅਤੇ ਅਹਿਮ ਗੱਲ ਹੋਵੇਗੀ। ਸਾਕੇ ਦੇ ਵਾਪਰਨ ਪਿਛਲੇ ਆਰਥਿਕ ਅਤੇ ਰਾਜਨੀਤਿਕ ਕਾਰਨ, ਅੰਗਰੇਜ਼ਾਂ ਦੀ ਭੂਮਿਕਾ, ਸਾਕੇ ਦਾ ਸਿੱਖਾਂ ਦੀ ਹਸਤੀ ਤੇ ਪ੍ਰਭਾਵ ਵਰਗੇ ਅਹਿਮ ਪਹਿਲੂ ਬੜ੍ਹੇ ਵਿਸਥਾਰ ਨਾਲ ਪਾਠਕਾਂ ਅੱਗੇ ਰੱਖੇ ਗਏ ਹਨ। ਉਕਤ ਸਾਰੇ ਨੁਕਤਿਆਂ ਚੋਂ ਮੌਜ਼ੂਦਾ ਅਤੇ ਭਵਿੱਖ ਦੇ ਗੁਰਦੁਆਰਾ ਪ੍ਰਬੰਧਾਂ ਲਈ ਸੇਧ ਲੈਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਕਿਤਾਬ ਲਈ ਲੇਖ ਵੱਖ – ਵੱਖ ਅਕਾਦਮਿਕ ਅਤੇ ਪੰਥਕ ਸਖਸ਼ੀਅਤਾਂ ਵੱਲੋਂ ਲਿਖੇ ਗਏ ਹਨ, ਜਿਨ੍ਹਾਂ ਦੀ ਸੰਪਾਦਨਾ ਗੁਰਜੰਟ ਸਿੰਘ ਬੱਲ ਅਤੇ ਸੁਖਜੀਤ ਸਿੰਘ ਸਦਰਕੋਟ ਵੱਲੋਂ ਕੀਤੀ ਗਈ ਹੈ ।
Reviews
There are no reviews yet.