Description
ਜਖਮ ਜਦੋਂ ਸੂਰਜ ਬਣਦਾ ਹੈ ਤਾਂ ਇਤਿਹਾਸ ਆਪਣੀ ਬੁਲੰਦੀ ਨੂੰ ਛੂੰਹਦਾ ਹੈ। ਜਦੋਂ ਗੁਰੂ ਪਾਤਿਸਾਹ ਜੀ ਦੇ ਅਦਬ ਵਿਚ ਫਰਕ ਪਵੇ, ਜਦੋਂ ਖਾਲਸਾ ਜੀ ਦੇ ਨਿਆਰੇਪਣ ਵਿਚ ਫਰਕ ਪਵੇ ਅਤੇ ਨਿਤਾਣੇ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਲਈ ਖਾਲਸਾ ਜੀ ਲਾਜ਼ਮੀ ਸੰਘਰਸ਼ ਕਰਦਾ ਹੈ। ਜੂਨ ਅਤੇ ਨਵੰਬਰ ੧੯੮੪ ਤੋਂ ਬਾਅਦ ਅਨੇਕਾਂ ਸਿੱਖ ਜੁਝਾਰੂਆਂ ਨੇ ਗੁਰੂ ਪਾਤਿਸਾਹ ਵਲੋਂ ਆਪਣੇ ’ਤੇ ਆਇਦ ਫਰਜ਼ ਨੂੰ ਨਿਭਾਉਂਦਿਆਂ ਆਪਣੇ ਸਰੀਰ ਦੇ ਠੀਕਰੇ ਸਮਰਪਿਤ ਕਰ ਦਿੱਤੇ।
ਸ. ਕਰਮਜੀਤ ਸਿੰਘ ਸੁਨਾਮ ਵੀ ਉਹਨਾਂ ਅਨੇਕਾਂ ਸਿੱਖ ਨੌਜਵਾਨਾਂ ਵਿਚੋਂ ਹਨ ਜਿਨ੍ਹਾਂ ਨੇ ਨਵੰਬਰ ੧੯੮੪ ਦੀ ਸਿੱਖ ਨਸਲਕੁਸ਼ੀ ਨੂੰ ਬੜੀ ਨੇੜਿਉਂ ਵੇਖਿਆ ਤੇ ਮਹਿਸੂਸ ਕੀਤਾ ਅਤੇ ਆਪਣਾ ਫਰਜ ਪਛਾਣਦਿਆਂ ਬੜੇ ਸੀਮਤ ਵਸੀਲਿਆਂ ਦੇ ਹੁੰਦਿਆਂ ਪਾਪੀ ਨੂੰ ਡੰਡੁ ਦੇਣ ਲਈ ਇਨਸਾਫ ਕਰਨ ਦਾ ਰਾਹ ਚੁਣਿਆ ਅਤੇ ਚੱਲ ਰਹੇ ਸੰਗਰਾਮ ਵਿਚ ਸੱਚ ਦੀ ਗਵਾਹੀ ਦੇਣ ਲਈ ਚਾਲੇ ਪਾਏ।
ਲੇਖਕ ਬਲਜਿੰਦਰ ਸਿੰਘ ਕੋਟਭਾਰਾ ਨੇ ਇਸ ਕਿਤਾਬ ਰਾਹੀਂ ਇਤਿਹਾਸ ਦੇ ਇਹਨਾਂ ਵੇਰਵਿਆਂ ਨੂੰ ਬਹੁਤ ਸੋਹਣੇ ਤਰੀਕੇ ਪੇਸ਼ ਕੀਤਾ ਹੈ। ‘ਬਿਬੇਕਗੜ੍ਹ ਪ੍ਰਕਾਸ਼ਨ’ ਇਸ ਕਿਤਾਬ ਦੀ ਦੂਜੀ ਛਾਪ ਨੂੰ ਨਵੀਂ ਦਿਖ ਅਤੇ ਲੋੜੀਂਦੀਆਂ ਸੋਧਾਂ ਸਮੇਤ ਪਾਠਕਾਂ ਤੱਕ ਪਹੁੰਚਾਉਂਦਾ ਹੋਇਆ ਖੁਸ਼ੀ ਮਹਿਸੂਸ ਕਰਦਾ ਹੈ।
ਲੇਖਕ : ਬਲਜਿੰਦਰ ਸਿੰਘ ਕੋਟਭਾਰਾ
ਜਿਲਦ : ਕੱਚੀ
ਪ੍ਰਕਾਸ਼ਨ : ਬਿਬੇਕਗੜ੍ਹ
Reviews
There are no reviews yet.