Description
ਆਪਾਂ ਖਾੜਕੂ ਸੰਘਰਸ਼ ਬਾਰੇ ਅਤੇ ਇਸਦੇ ਮਕਬੂਲ ਨਾਇਕਾ ਜਾਂ ਸ਼ਹੀਦਾ ਬਾਰੇ ਤਾ ਭਲੀ ਭਾਤੀ ਜਾਣਦੇ ਹੀ ਹਾਂ, ਪਰ ਇੱਥੇ ਮਹੱਤਵਪੂਰਨ ਗੱਲ ਇਹੋ ਹੈ ਕੇ ਬਹੁਤ ਸਾਰੇ ਅਜਿਹੇ ਅਨਾਮ ਕਿਰਦਾਰ ਵੀ ਹੁੰਦੇ ਹਨ ਜਿਨ੍ਹਾਂ ਦਾ ਯੋਗਦਾਨ ਬਹੁਤ ਮਹੱਤਵਪੂਰਨ ਹੁੰਦਾ ਹੈ ਪਰ ਉਹ ਸਦਾ ਅਨਾਮ ਹੀ ਰਹਿੰਦੇ ਹਨ ਜਿਵੇਂ ਅਰਦਾਸ ਵਿਚ ਵੀ ਆਪਾ ਅਨਾਮ ਸਿਦਕੀਆ ਦਾ ਧਿਆਨ ਧਰਦੇ ਹਾਂ , “ਜਿਨ੍ਹਾਂ ਸਿੰਘਾ ਸਿੰਘਣੀਆਂ ਨੇ ਧਰਮ ਹੇਤ ਸੀਸ ਦਿਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ”….ਸੋ ਇਹ ਅਨਾਮ ਸਿਦਕੀਆ ਦਾ ਸਦਾ ਹੀ ਸਿੱਖ ਸੰਘਰਸ਼ਾਂ ਅਤੇ ਜੰਗਾਂ ਵਿਚ ਵਡੇਰਾ ਯੋਗਦਾਨ ਰਿਹਾ ਹੈ। ਪਰ ਇਤਿਹਾਸ ਇਨਾ ਨੂੰ ਅਨਾਮ ਹੀ ਯਾਦ ਕਰਦਾ ਹੈ। ਸੋ ਇਸ ਕਿਤਾਬ “ਖਾੜਕੂ ਸੰਘਰਸ਼ ਦੀ ਸਾਖੀ: ਅਣਜਾਣੇ, ਅਣਗੋਲੇ ਸਿਦਕੀ ਅਤੇ ਯੋਧੇ” ਵਿਚ ਇਨ੍ਹਾਂ ਅਨਾਮ ਸਿਦਕੀ ਅਤੇ ਯੋਧਿਆਂ ਦੀ ਬਾਤ ਹੈ ਪਰ ਇਹ ਅਨਾਮ ਰੂਪ ਹੀ ਹਨ।
ਇਸ ਪੁਸਤਕ ਵਿਚ ਮੁੱਖ ਰੂਪ ਵਿਚ ਛੇ ਪਾਠ ਹਨ ਜਿਨ੍ਹਾਂ ਦੇ ਨਾਮ ਇਸ ਵਰਗੀਕਰਨ ਵਿਚ ਹਨ
੧. ਅਣਜਾਣੇ ਸਿਦਕੀ ਅਤੇ ਯੋਧੇ
੨.ਅਣਗੌਲੇ ਸਿਦਕੀ ਅਤੇ ਯੋਧੇ,
੩.ਠਾਹਰਾ ਵਾਲੇ ਪਰਿਵਾਰ,
੪. ਟੁੱਟਦੇ ਤਾਰਿਆਂ ਦੀ ਚਮਕ,
੫. ਜੰਗ ਦੀ ਲਪੇਟ ਵਿੱਚ ਆਮ ਲੋਕ ਅਤੇ ਜੰਗ ਅਤੇ ੬.ਬੰਦਿਆਂ ਦੇ ਕਿਰਦਾਰ।
ਇਹ ਪੁਸਤਕ ਇਕ ਲੜੀ ਰੂਪ ਵਿਚ ਹੈ ਆਉਣ ਵਾਲੇ ਸਮੇਂ ਵਿੱਚ ਇਸ ਪੁਸਤਕ ਦੇ ਅਗਲੇ ਭਾਗ ਵੀ ਆਉਣਗੇ।
ਸੋ ਭਾਈ ਦਲਜੀਤ ਸਿੰਘ ਦਾ ਇਹ ਬਹੁ-ਮੁੱਲਾ ਕਾਰਜ ਫਰਜ ਦੇ ਨਾਲ-ਨਾਲ ਇਕ ਡੂਘੇ ਫਿਕਰ ਵਿੱਚੋਂ ਪੈਦਾ ਹੋਇਆ ਹੈ ਜਿਵੇਂ ਕਿ ਇਸ ਬਾਰੇ ਉਹ ਆਖਦੇ ਹਨ “ਸਿੱਖ ਸੰਘਰਸ਼ ਨੇ ਅਜਿਹੇ ਅਨੇਕਾਂ ਨਾਇਕ ਸਿਰਜੇ ਹਨ ਜੋ ਹਰ ਇਲਾਕੇ ਵਿਚ ਹਾਲੇ ਵੀ ਟਾਂਵੇ ਟਾਂਵੇ ਲੋਕਾਂ ਦੀ ਯਾਦ ਵਿਚ ਵਸੇ ਹੋਏ ਹਨ । ਏਹਨਾਂ ਨੂੰ ਸਾਂਭੇ ਜਾਣ ਨਾਲ ਇਤਿਹਾਸ ਦਾ ਅਮੁਕ ਵਹਿਣ ਸਮੇਂ ਦੇ ਇਸ ਗੰਧਲੇ ਮੋੜ ਉਤੇ ਨਿਰਮਲ ਅਤੇ ਭਰਪੂਰ ਦਰਿਆ ਵਾਂਗ ਵਗਦਾ ਰਹਿ ਸਕਦਾ ਹੈ ਜੋ ਸਾਡੀ ਪ੍ਹੀੜੀ ਦੀ ਜਿੰਮੇਵਾਰੀ ਹੈ ।” ਇਸ ਕਾਰਜ ਪ੍ਰਤੀ ਭਾਈ ਸਾਹਿਬ ਆਪਣੇ ਫਰਜ ਦੀ ਦੱਸ ਪਾਉਦਿਆ ਲਿਖਦੇ ਹਨ “ਮੇਰੀ ਕੌਸ਼ਿਸ਼ ਹੋਵੇਗੀ ਕਿ ਘਟਨਾਵਾਂ, ਵਰਤਾਰਿਆਂ ਅਤੇ ਸ਼ਖਸ਼ੀਅਤਾਂ ਦੇ ਥੱਲੇ ਜੋ ਕੁਝ ਅਣਦਿਸਦਾ ਅਤੇ ਅਣਗੌਲਿਆ ਵਾਪਰ ਰਿਹਾ ਸੀ ਉਸਨੂੰ ਵੀ ਲਿਖਿਆ ਅਤੇ ਦੱਸਿਆ ਜਾਵੇ।
ਖਾੜਕੂ ਸੰਘਰਸ਼ ਦੀ ਸਾਖੀ ਇਕ ਅਜਿਹੀ ਬਾਤ ਹੈ ਜੋ ਅਮੁੱਕ ਹੈ। ਸੋ ਇਸ ਬਹੁਮੁੱਲੇ ਕਾਰਜ ਨੂੰ ਛਾਪਣ ਦੀ ਸੇਵਾ ‘ਬਿਬੇਕਗੜ੍ਹ ਪ੍ਰਕਾਸ਼ਨ’ ਦੇ ਹਿੱਸੇ ਆਈ ਹੈ।
ਨਾਂ – ਖਾੜਕੂ ਸੰਘਰਸ਼ ਦੀ ਸਾਖੀ: ਅਣਜਾਣੇ, ਅਣਗੋਲੇ ਸਿਦਕੀ ਅਤੇ ਯੋਧੇ
ਲੇਖਕ: ਭਾਈ ਦਲਜੀਤ ਸਿੰਘ
ਕੀਮਤ: ₹350 (ਵਿਦੇਸ਼ ਲਈ €/£/$: 10)
ਪੰਨੇ: 316
ਜਿਲਦ: ਕੱਚੀ
ਭਾਰ : 480 ਗ੍ਰਾਮ
ਪ੍ਰਕਾਸ਼ਕ: ਬਿਬੇਕਗੜ੍ਹ
Reviews
There are no reviews yet.