ਦਰਬਾਰ ਸਾਹਿਬ ਇਸਦਾ ਰੂਹਾਨੀ- ਰਾਜਸੀ ਰੁਤਬਾ – ਸਿਰਦਾਰ ਕਪੂਰ ਸਿੰਘ

75.00

ਦਰਬਾਰ ਸਾਹਿਬ ਇਸਦਾ ਰੂਹਾਨੀ- ਰਾਜਸੀ ਰੁਤਬਾ – ਸਿਰਦਾਰ ਕਪੂਰ ਸਿੰਘ

ਅਨੁਵਾਦਕ: ਸ. ਕੰਵਰਜੀਤ ਸਿੰਘ ਸਿੱਧੂ

 

Description

ਨੈਸ਼ਨਲ ਪ੍ਰੋਫ਼ੈਸਰ ਆਫ਼ ਸਿੱਖਿਜ਼ਮ ਸਿਰਦਾਰ ਕਪੂਰ ਸਿੰਘ ਜੀ ਵੱਲੋਂ ਦਰਜਨ ਤੋਂ ਵਧੀਕ ਪੰਜਾਬੀ ਅੰਗਰੇਜ਼ੀ ਕਿਤਾਬਾਂ ਸਮੇਤ ਸੈਂਕੜੇ ਲੇਖ ਸਿੱਖ ਧਰਮ, ਦਰਸ਼ਨ, ਰਾਜਨੀਤੀ ਅਤੇ ਇਤਿਹਾਸ ਬਾਰੇ ਲਿਖੇ ਗਏ ਹਨ। ਅੱਜ ਤੋਂ ਲਗਭਗ ਅੱਧੀ ਸਦੀ ਪਹਿਲਾਂ ਲਿਖੇ ਗਏ ਸਿਰਦਾਰ ਸਾਹਿਬ ਦੇ ਇਸ ਲੇਖ ਵਿੱਚ ਸਿੱਖਾਂ ਦੇ ਮੁਕੱਦਸ ਕੇਂਦਰੀ ਅਸਥਾਨ ਸ੍ਰੀ ਦਰਬਾਰ ਸਾਹਿਬ ਦੇ ਰੂਹਾਨੀ ਅਤੇ ਸਿਆਸੀ ਰੁਤਬੇ ਬਾਰੇ ਸੰਖੇਪ ਪਰ ਭਾਵਪੂਰਤ ਜਾਣਕਾਰੀ ਮਿਲਦੀ ਹੈ। ਸ੍ਰੀ ਦਰਬਾਰ ਸਾਹਿਬ ਦੀ ਵਿਲੱਖਣ ਸਥਿਤੀ ਦੀ ਇਤਿਹਾਸਕ ਦੌਰ ਅੰਦਰ ਵਿਆਖਿਆ ਕਰਦਿਆਂ ਸਿਰਦਾਰ ਸਾਹਿਬ ਵਲੋਂ ਇਸ ਜਗ੍ਹਾ ਦੀ ਪ੍ਰਾ ਇਤਿਹਾਸਕ ਦੌਰ ਅੰਦਰ ਰੂਹਾਨੀ ਮਹੱਤਤਾ ਦਾ ਵੀ ਵਿਖਿਆਨ ਕੀਤਾ ਗਿਆ ਹੈ।
ਸੰਸਾਰ ਇਤਿਹਾਸ ਅੰਦਰ ਦਰਬਾਰ ਸਾਹਿਬ ਦੀ ਕੇਂਦਰੀ ਮਹੱਤਤਾ ਬਾਰੇ ਦੱਸਦੇ ਹੋਏ ਮੁਗਲ ਕਾਲ, ਅੰਗਰੇਜ਼ੀ ਸ਼ਾਸਨ ਅਤੇ ਅਜੋਕੇ ਨਿਜ਼ਾਮ ਤੱਕ ਹਰ ਦੌਰ ਅੰਦਰ ਦਰਬਾਰ ਸਾਹਿਬ ਦੀ ਨਿਰਪੱਖ ਆਜ਼ਾਦ ਹਸਤੀ ਬਾਰੇ ਅਕੱਟ ਦਲੀਲਾਂ ਸਹਿਤ ਸਮੇਂ ਦੀ ਰਾਜ ਸੱਤਾ ਨਾਲ ਸਿੱਖਾਂ ਦੇ ਰਾਜਸੀ ਰਿਸ਼ਤੇ ਦੀ ਬਹੁਪੱਖੀ ਵਿਆਖਿਆ ਦਾ ਇਹ ਨਿਵੇਕਲਾ ਕਾਰਜ ਹੈ। ਇਸ ਅਹਿਮ ਥੀਸਿਸ ਦਾ ਸ. ਕੰਵਰਜੀਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ ਪੰਜਾਬੀ ਅਨੁਵਾਦ ਪਾਠਕਾਂ ਸਨਮੁੱਖ ਪੇਸ਼ ਕਰਦਿਆਂ ਅਦਾਰਾ ਬਿਬੇਕਗੜ੍ਹ ਪ੍ਰਕਾਸ਼ਨ ਖੁਸ਼ੀ ਮਹਿਸੂਸ ਕਰਦਾ ਹੈ।

Additional information

Weight .150 kg
Dimensions 23.5 × 15.5 × 0.5 cm
Color

Blue

Reviews

There are no reviews yet.

Be the first to review “ਦਰਬਾਰ ਸਾਹਿਬ ਇਸਦਾ ਰੂਹਾਨੀ- ਰਾਜਸੀ ਰੁਤਬਾ – ਸਿਰਦਾਰ ਕਪੂਰ ਸਿੰਘ”

Your email address will not be published. Required fields are marked *