Description
ਕੀਮਤ: 399 (10$)
ਭਾਰ: 280gm
ਪੰਨੇ: 208
ਕੌਰਨਾਮਾ-3 ਜੂਨ ’84 ਸ੍ਰੀ ਦਰਬਾਰ ਸਾਹਿਬ ’ਚ ਸ਼ਹੀਦ ਬੀਬੀਆਂ ਦੀ ਗਾਥਾ।
ਸਿੱਖ ਹਥਿਆਰਬੰਦ ਸੰਘਰਸ਼ ਦੌਰਾਨ ਸ਼ਹੀਦ ਹੋਈਆਂ ਬੀਬੀਆਂ ਦੀ ਚੱਲ ਰਹੀ ਵਾਰਤਾ ਦਾ ਕੌਰਨਾਮਾ-3 ਤੀਜਾ ਹਿੱਸਾ ਹੈ। ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ੍ਹ ਦੀ ਖ਼ਾਹਿਸ ਮੁਤਾਬਕ ਭਾਈ ਦਲਜੀਤ ਸਿੰਘ ਖਾਲਸਾ ਜੀ ਦੀ ਅਗਵਾਈ ਤੇ ਭਾਈ ਗੁਰਮੀਤ ਸਿੰਘ ਖਨਿਆਣ ਦੇ ਸਹਿਯੋਗ ਨਾਲ ਸੀਨੀਅਰ ਪੱਤਰਕਾਰ ਤੇ ਲੇਖਕ ਬਲਜਿੰਦਰ ਸਿੰਘ ਕੋਟਭਾਰਾ ਦੀ ਕਲਮ ਤੋਂ ਇਸ ਤੀਜੇ ਭਾਗ ਵਿੱਚ 3 ਤੋਂ 6 ਜੂਨ 1984 ਤੱਕ ਦਿੱਲੀ ਦਰਬਾਰ ਦੀਆਂ ਫ਼ੌਜਾਂ ਰਾਹੀ ਸ਼ਹੀਦ ਕੀਤੀਆਂ ਗਈਆਂ ਬੀਬੀਆਂ ਦੀ ਵਾਰਤਾ ਹੈ। ਇਹ ਤੱਥ ਇਸ ਹਮਲੇ ਵਿੱਚੋਂ ਬਚ ਗਏ ਸ਼ਹੀਦ ਬੀਬੀਆਂ ਦੇ ਵਾਰਿਸਾਂ ਦੀ ਹੱਡਬੀਤੀ ਕਹਾਣੀ ਹੈ। ਇਹ ਦਾਸਤਾਨ ਸ਼ਹੀਦ ਬੀਬੀਆਂ ਦੀ ਸ਼ਹਾਦਤਾਂ ਪ੍ਰਤੀ ਦ੍ਰਿੜਾ, ਸਿੱਖੀ ਨਾਲ ਪਿਆਰ, ਵਿਸ਼ਵਾਸ, ਧਰਮ ’ਚ ਪ੍ਰਪੱਕਤਾ ਆਦਿ ਦੇ ਤਾਂ ਰੂਬਰੂ ਹੁੰਦੀ ਹੀ ਹੈ, ਸਗੋਂ ਉਹਨਾਂ ਬੀਬੀਆਂ ਦੇ ਪਰਿਵਾਰਕ ਮੈਂਬਰਾਂ ਦੇ ਜਜਬਾਤ, ਦਰਦਾਂ ਦੀ ਤਰਜਮਾਨੀ ਵੀ ਕਰਦੀ ਹੈ।
ਬਿਬੇਕਗੜ੍ਹ ਪ੍ਰਕਾਸ਼ਨ ਸ੍ਰੀ ਅਨੰਦਪੁਰ ਸਾਹਿਬ ਵਲੋਂ ਪ੍ਰਕਾਸ਼ਤ ਕੌਰਨਾਮਾ-3 ਆਉਦੇ ਕੁਝ ਦਿਨਾਂ ‘ਚ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ। ਧੰਨਵਾਦ ਜੀ।





Reviews
There are no reviews yet.