Description
ਸਿੱਖ ਨਸਲਕੁਸ਼ੀ 1984 ਨੂੰ ਵਾਪਰਿਆ ਅੱਜ 42 ਵਰੇ ਬੀਤ ਚੁੱਕੇ ਹਨ। ਇਸ ਬੀਤੇ ਸਮੇਂ ਦੌਰਾਨ ਜਦੋਂ ਨਸਲਕੁਸ਼ੀ ਨੂੰ ਜਾਨ ਮਾਲ ਦੇ ਨੁਕਸਾਨ ਵਜੋਂ ਵੇਖਿਆ ਜਾਂਦਾ ਹੈ ਤਾਂ ਇਹ ਹਮਲੇ ਰਾਜਸੀ ਨਫਰਤ ਅਤੇ ਸੱਤਾ ਪ੍ਰਸੰਗ ਦੇ ਜਾਪਦੇ ਹਨ ਪਰ ਜਦੋਂ ਇਸ ਨੂੰ ਗੁਰਦੁਆਰਾ ਸਾਹਿਬਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ, ਕੇਸਾਂ, ਕੜਿਆਂ,ਅਤੇ ਨਿਸ਼ਾਨ ਸਾਹਿਬ ਉਪਰ ਹੋਏ ਹਮਲਿਆਂ ਦੇ ਪ੍ਰਸੰਗ ਵਿੱਚ ਵੇਖਿਆ ਜਾਵੇ ਤਾਂ ਇਸ ਹਮਲੇ ਦੇ ਕਾਰਨ ਕੇਵਲ ਰਾਜਸੀ ਨਹੀਂ ਰਹਿੰਦੇ ਸਗੋਂ ਗੁਰੂ ਘਰ ਨਾਲ ਬਿਪਰ ਦੀ ਸਦੈਵ ਟੱਕਰ ਦਾ ਇੱਕ ਰੂਪ ਬਣਦੇ ਹਨ।
ਇਸੇ ਪ੍ਰਸੰਗ ਤਹਿਤ ਬਿਬੇਕਗੜ੍ਹ ਪ੍ਰਕਾਸ਼ਨ ਬੀਤੇ ਕੁਝ ਸਮੇਂ ਤੋਂ ਸਿੱਖ ਨਸਲਕੁਸ਼ੀ ਦਾ ਖੁਰਾ ਨੱਪਦਿਆ
ਸਿੱਖ ਨਸਲਕੁਸ਼ੀ ਦਾ ਖੁਰਾ-ਖੋਜ ਲੜੀ ਤਹਿਤ ਵੱਖ ਵੱਖ ਸੂਬਿਆਂ ਨਾਲ ਸੰਬੰਧਿਤ ਦੋ ਕਿਤਾਬਾਂ ਪ੍ਰਕਾਸ਼ਿਤ ਕਰ ਚੁੱਕਾ ਹਾਂ।
ਇਸੇ ਲੜੀ ਤਹਿਤ ਸਿੱਖ ਨਸਲ ਕੁਸ਼ੀ ਦੀ 42ਵੀਂ ਵਰੇਗੰਡ ਮੌਕੇ ਸਿੱਖ ਨਸਲਕੁਸ਼ੀ ਦਾ ਖੁਰਾ ਖੋਜ ਕਿਤਾਬ ਦਾ ਤੀਜਾ ਭਾਗ ਜਾਰੀ ਕੀਤਾ ਹੈ। ਇਹ ਭਾਗ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਸੂਬਿਆਂ ਅੰਦਰ ਵਾਪਰੀਆਂ ਸਿੱਖ ਨਸਲਕੁਸ਼ੀ ਦੀਆਂ ਘਟਨਾਵਾਂ ਨਾਲ ਸੰਬੰਧਿਤ ਹੈ।
ਨਾਂ: ਸਿੱਖ ਨਸਲ ਕੁਸ਼ੀ ਦਾ ਖੁਰਾ ਖੋਜ
ਲੇਖਕ: ਗੁਰਜੰਟ ਸਿੰਘ ਬੱਲ, ਸੁਖਜੀਤ ਸਿੰਘ ਸਦਰਕੋਟ
ਕੀਮਤ: 450(ਵਿਦੇਸ਼ ਲਈ €/£/$: 12)
ਪੰਨੇ: 305
ਜਿਲਦ: ਕੱਚੀ
ਭਾਰ: 450ਗ੍ਰਾਮ
ਪ੍ਰਕਾਸ਼ਕ: ਬਿਬੇਕਗੜ੍ਹ





Reviews
There are no reviews yet.